Breaking

Showing posts with label HEALTH. Show all posts
Showing posts with label HEALTH. Show all posts

Wednesday, 19 May 2021

May 19, 2021

ਸਿਰਫ਼ ਸੁਆਦ ਹੀ ਨਹੀਂ ਸਿਹਤ ਲਈ ਵੀ ਰਾਮਬਾਣ ਹੈ ਲੀਚੀ, ਜਾਣੋ ਇਸ ਦੇ ਜ਼ਬਰਦਸਤ ਫ਼ਾਇਦੇ

 


Litchi health benefits: ਲੀਚੀ ਗਰਮੀਆਂ ‘ਚ ਖਾਧਾ ਜਾਣ ਵਾਲਾ ਪ੍ਰਮੁੱਖ ਫਲ ਹੈ। ਮਿੱਠੇ ਅਤੇ ਰਸੀਲੇ ਸੁਆਦ ਦੀ ਲੀਚੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੀ ਨੂੰ ਪਸੰਦ ਆਉਂਦੀ ਹੈ। ਉੱਥੇ ਹੀ ਇਹ ਖਾਣ ‘ਚ ਟੇਸਟੀ ਹੋਣ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ‘ਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ, ਫਾਈਬਰ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਹ ਸਿਹਤ ਅਤੇ ਸਕਿਨ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਲੀਚੀ ਖਾਣ ਦੇ ਹੈਰਾਨੀਜਨਕ ਫਾਇਦੇ…

ਇਮਿਊਨਿਟੀ ਵਧਾਵੇ: ਲੀਚੀ ‘ਚ ਵਿਟਾਮਿਨ ਸੀ, ਰਿਬੋਫਲੇਵਿਨ, ਫੋਲੇਟ, ਨਿਆਸੀਨ ਅਤੇ ਬੀਟਾ ਕੈਰੋਟੀਨ ਆਦਿ ਤੱਤ ਹੁੰਦੇ ਹਨ ਇਸ ਨੂੰ ਖਾਣ ਨਾਲ ਇਮਿਊਨਟੀ ਮਜ਼ਬੂਤ ਹੁੰਦੀ ਹੈ। ਲੀਚੀ ਪੋਟਾਸ਼ੀਅਮ ਅਤੇ ਸੋਡੀਅਮ ਤੱਤ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਇਸ ਲਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਲੀਚੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਭਾਰ ਘੱਟ ਕਰਨ ‘ਚ ਮਦਦਗਾਰ: ਲੀਚੀ ‘ਚ ਪਾਣੀ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਘੱਟ ਹੁੰਦੀ ਹੈ। ਅਜਿਹੇ ‘ਚ ਇਹ ਭਾਰ ਘਟਾਉਣ ‘ਚ ਮਦਦ ਕਰਦੀ ਹੈ।ਇਸ ਤਰ੍ਹਾਂ ਆਪਣੇ ਵੱਧਦੇ ਭਾਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਟੋ ਕੈਮੀਕਲਜ਼ ਆਦਿ ਹੁੰਦੇ ਹਨ। ਉੱਥੇ ਹੀ ਇਸ ‘ਚ ਐਂਟੀ-ਆਕਸੀਡੈਂਟ, ਐਂਟੀ-ਨਿਓਪਲਾਸਟਿਕ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਲੀਚੀ ਨਾਲ ਅੱਖਾਂ ਦਾ ਧੁੰਦਲਾਪਣ ਅਤੇ ਮੋਤੀਆਬਿੰਦ ਦੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।

ਪਾਣੀ ਦੀ ਕਮੀ ਨੂੰ ਕਰੇ ਪੂਰਾ: ਨਿਯਮਤ ਤੌਰ ‘ਤੇ ਲੀਚੀ ਦਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ। ਪਾਣੀ ਅਤੇ ਹੋਰ ਜ਼ਰੂਰੀ ਤੱਤ ਇਸ ‘ਚ ਜ਼ਿਆਦਾ ਮਾਤਰਾ ‘ਚ ਪਾਏ ਜਾਂਦੇ ਹਨ। ਅਜਿਹੇ ‘ਚ ਇਸਦੇ ਸੇਵਨ ਨਾਲ ਸਰੀਰ ‘ਚ ਪਾਣੀ ਦੀ ਕਮੀ ਦੂਰ ਹੁੰਦੀ ਹੈ। ਉੱਥੇ ਹੀ ਗਰਮੀਆਂ ‘ਚ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਲੀਚੀ ‘ਚ ਫਾਈਬਰ ਜ਼ਿਆਦਾ ਹੁੰਦਾ ਹੈ। ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ। ਨਾਲ ਹੀ ਗਰਮੀਆਂ ‘ਚ ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਲੀਚੀ ‘ਚ ਮੌਜੂਦ ਐਂਟੀ ਆਕਸੀਡੈਂਟ ਗੁਣ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ।

Tuesday, 18 May 2021

May 18, 2021

ਥਾਇਰਾਇਡ ਨੂੰ ਬਿਲਕੁਲ ਠੀਕ ਕਰਨ ਲਈ ਜ਼ਰੂਰ ਖਾਓ , ਇਹ ਪੰਜ ਚੀਜ਼ਾਂ ।

 


ਅੱਜਕੱਲ੍ਹ ਥਾਇਰਾਇਡ ਦੀ ਸਮੱਸਿਆ ਤੋਂ ਬਹੁਤ ਸਾਰੇ ਲੋਕ ਪ੍ਰੇਸ਼ਾਨ ਹਨ । ਲੋਕਾਂ ਵਿੱਚ ਥਾਇਰਾਇਡ ਦੀ ਸਮੱਸਿਆ ਆਮ ਹੋ ਗਈ ਹੈ । ਬਹੁਤ ਸਾਰੇ ਲੋਕ ਇਸ ਨੂੰ ਕੰਟਰੋਲ ਕਰਨ ਲਈ ਦਵਾਈਆਂ ਦਾ ਸੇਵਨ ਕਰਦੇ ਹਨ । ਥਾਇਰਾਇਡ ਸਾਡੀ ਗਲੀ ਵਿੱਚ ਇੱਕ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ । ਇਹ ਗ੍ਰੰਥੀ ਥਾਇਰਾਇਡ ਹਾਰਮੋਨਜ਼ ਦਾ ਨਿਰਮਾਣ ਕਰਦੀ ਹੈ । ਜੋ ਸਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ । ਜਦੋਂ ਇਹ ਹਾਰਮੋਨ ਵੱਧ ਜਾਂ ਫਿਰ ਘੱਟ ਬਣਨ ਲਗਦਾ ਹੈ , ਤਾਂ ਉਸ ਸਮੇਂ ਹਾਰਮੋਨਸ ਅਸੰਤੁਲਨ ਹੋ ਜਾਂਦਾ ਹੈ ਅਤੇ ਥਾਈਰਾਈਡ ਦੀ ਸਮੱਸਿਆ ਹੋਣ ਲੱਗਦੀ ਹੈ ।

ਥਾਇਰਾਇਡ ਵਧਣ ਦੇ ਕਾਰਨ ਲੋਕਾਂ ਵਿਚ ਮੋਟਾਪਾ , ਥਕਾਨ , ਪਿੱਠ ਦਰਦ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ । ਥਾਇਰਾਇਡ ਹਾਰਮੋਨ ਅਸੰਤੁਲਨ ਹੋਣ ਦੇ ਕਾਰਨ ਵਜ਼ਨ ਵਧਣ ਲਗਦਾ ਹੈ , ਜਾਂ ਫਿਰ ਵਜ਼ਨ ਘਟਣ ਲੱਗਦਾ ਹੈ । ਪਰ ਥਾਇਰਾਇਡ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਲੋਕ ਦਵਾਈਆਂ ਦਾ ਸੇਵਨ ਕਰਦੇ ਹਨ । ਪਰ ਕੁਝ ਘਰੇਲੂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ , ਜਿਨ੍ਹਾਂ ਦਾ ਸੇਵਨ ਕਰਨ ਨਾਲ ਹਾਰਮੋਨ ਥਾਇਰਾਇਡ ਹਾਰਮੋਨਜ਼ ਨੂੰ ਕੰਟਰੋਲ ਵਿੱਚ ਰੱਖ ਸਕਦੇ ਹਾਂ । ਇਸ ਲਈ ਉਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ਚ ਜ਼ਰੂਰ ਸ਼ਾਮਿਲ ਕਰੋ । ਜਿਨ੍ਹਾਂ ਨਾਲ ਥਾਇਰਾਇਡ ਕੰਟਰੋਲ ਚ ਰਹਿੰਦਾ ਹੈ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਪੰਜ ਇਸ ਤਰ੍ਹਾਂ ਦੀਆਂ ਚੀਜ਼ਾਂ । ਜਿਨ੍ਹਾਂ ਦਾ ਸੇਵਨ ਕਰਨ ਨਾਲ ਥਾਇਰਾਈਡ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਥਾਈਰਾਈਡ ਦੀ ਸਮੱਸਿਆ ਬਹੁਤ ਜਲਦ ਦੂਰ ਹੋ ਜਾਂਦੀ ਹੈ ।

ਹਰਾ ਧਨੀਆ

ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਹਰਾ ਧਨੀਆ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਇਸ ਨੂੰ ਪੀਸ ਕੇ ਚਟਣੀ ਬਣਾ ਲਓ ਅਤੇ ਸਵੇਰੇ ਸ਼ਾਮ ਇਸ ਚਟਨੀ ਦਾ ਸੇਵਨ ਕਰੋ । ਇਸ ਤਰ੍ਹਾਂ ਕਰਨ ਨਾਲ ਥਾਈਰਾਈਡ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਵੇਗੀ । ਤੁਸੀਂ ਚਾਹੋ ਤਾਂ ਇਸ ਚਿੱਠੀ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਪੀ ਸਕਦੇ ਹੋ । ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਥਾਇਰਾਈਡ ਕੰਟਰੋਲ ਚ ਰਹਿੰਦਾ ਹੈ । ਹਰਾ ਧਨੀਆ ਥਾਇਰਾਇਡ ਲਈ ਬਹੁਤ ਜ਼ਿਆਦਾ ਅਸਰਦਾਰ ਘਰੇਲੂ ਨੁਸਖਾ ਹੈ ।

ਮੁਲੱਠੀ

ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਮਲੱਠੀ ਵੀ ਬਹੁਤ ਜ਼ਿਆਦਾ ਫ਼ਾਇਦੇਮੰਦ ਔਸ਼ਧੀ ਮੰਨੀ ਜਾਂਦੀ ਹੈ । ਮੁਲੱਠੀ ਥਾਇਰਾਇਡ ਗ੍ਰੰਥੀ ਚੋਂ ਹਾਰਮੋਨ ਦੇ ਰਿਸਾਅ ਨੂੰ ਵਧਾਉਂਦੀ ਹੈ ਅਤੇ ਸਰੀਰ ਵਿਚ ਹਾਰਮੋਨਸ ਦੇ ਸੰਤੁਲਨ ਨੂੰ ਠੀਕ ਰੱਖਣ ਵਿੱਚ ਮਦਦ ਕਰਦੀ ਹੈ । ਇਸ ਲਈ ਲਗਾਤਾਰ ਮੁਲੱਠੀ ਦਾ ਸੇਵਨ ਕਰਨ ਨਾਲ ਥਾਈਰਾਈਡ ਦੀ ਸਮੱਸਿਆ ਠੀਕ ਹੋ ਜਾਂਦੀ ਹੈ । ਥਾਇਰਾਇਡ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਦਿਨ ਵਿਚ ਦੋ ਤਿੰਨ ਵਾਰ ਮੁਲੱਠੀ ਨੂੰ ਚਬਾ ਕੇ ਖਾਓ , ਜਾਂ ਫਿਰ ਪਾਣੀ ਵਿੱਚ ਉਬਾਲ ਕੇ ਵੀ ਪੀ ਸਕਦੇ ਹੋ । ਮੁਲੱਠੀ ਦਾ ਸੇਵਨ ਕਰਨ ਨਾਲ ਲੀਵਰ ਤੰਦਰੁਸਤ ਰਹਿੰਦਾ ਹੈ ਅਤੇ ਪੇਟ ਸੰਬੰਧੀ ਸਮੱਸਿਆਵਾਂ ਵੀ ਨਹੀਂ ਹੁੰਦੀਆਂ ।

ਅਲਸੀ

ਅਲਸੀ ਵਿਚ ਲਿਨੋਲੈਨਿਕ ਐਸਿਡ ਪਾਇਆ ਜਾਂਦਾ ਹੈ । ਜੋ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ । ਇਸ ਨਾਲ ਗਲੇ ਦੀ ਸੋਜ ਵੀ ਘੱਟ ਹੋ ਜਾਂਦੀ ਹੈ । ਇਸ ਲਈ ਰੋਜ਼ਾਨਾ ਅਰਸ਼ੀ ਦਾ ਸੇਵਨ ਕਰਨ ਨਾਲ ਥਾਇਰਾਇਡ ਹਾਰਮੋਨਜ਼ ਕੰਟਰੋਲ ਵਿੱਚ ਰਹਿੰਦੇ ਹਨ । ਇਸ ਲਈ ਥਾਇਰਾਇਡ ਦੀ ਸਮੱਸਿਆ ਹੋਣ ਤੇ ਅਲਸੀ ਦਾ ਸੇਵਨ ਜਰੂਰ ਕਰੋ । ਇਸ ਨਾਲ ਥਾਈਰਾਈਡ ਬਹੁਤ ਜਲਦ ਠੀਕ ਹੋ ਜਾਵੇਗਾ ।

ਐਲੋਵੇਰਾ

ਐਲੋਵੇਰਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ । ਇਸ ਵਿਚ ਕਈ ਤਰ੍ਹਾਂ ਦੇ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ । ਇਸ ਵਿੱਚ ਅਮੀਨੋ ਐਸਿਡ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ । ਜੋ ਸਾਡੇ ਸਰੀਰ ਵਿਚ ਅਤੇ ਗਲੇ ਵਿਚ ਮੌਜੂਦ ਥਾਇਰਾਇਡ ਗ੍ਰੰਥੀ ਨੂੰ ਡਿਟਾਕਸ ਕਰਕੇ ਸਾਰੇ ਵਿਸ਼ੈਲੇ ਤੱਤ ਬਾਹਰ ਕੱਢ ਦਿੰਦੇ ਹਨ । ਇਸ ਲਈ ਥਾਇਰਾਇਡ ਦੀ ਸਮੱਸਿਆ ਵਿੱਚ ਰੋਜ਼ਾਨਾ ਸਵੇਰੇ ਖਾਲੀ ਪੇਟ ਐਲੋਵੀਰਾ ਜੂਸ ਪੀਓ । ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਹੁਤ ਜਲਦ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ।

ਅਲਸੀ ਦੇ ਬੀਜ

ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੇ ਲਈ ਆਰਸੀ ਬਹੁਤ ਫ਼ਾਇਦੇਮੰਦ ਹੈ । ਓਨੇ ਹੀ ਇਸ ਦੇ ਬੀਜ ਇਸ ਸਮੱਸਿਆ ਨੂੰ ਦੂਰ ਕਰਨ ਵਿਚ ਲਾਭਕਾਰੀ ਹੁੰਦੇ ਹਨ । ਇਸ ਦੇ ਲਈ ਰੋਜ਼ਾਨਾ ਇਕ ਚਮਚ ਅਲਸੀ ਦੇ ਬੀਜਾਂ ਦਾ ਪਾਊਡਰ ਇਕ ਗਿਲਾਸ ਦੁੱਧ ਜਾਂ ਫਿਰ ਫਲਾਂ ਦੇ ਰਸ ਵਿੱਚ ਮਿਲਾ ਕੇ ਲਓ । ਤੁਸੀਂ ਇਸ ਮਿਸ਼ਰਣ ਨੂੰ ਦਿਨ ਵਿਚ ਦੋ ਵਾਰ ਵੀ ਸਕਦੇ ਹੋ । ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ।


ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

May 18, 2021

ਲੀਵਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਘਰੇਲੂ ਨੁਸਖੇ



 ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ ਕਿਸੇ ਵੀ ਇਨਸਾਨ ਨੂੰ ਜੇਕਰ ਲੀਵਰ ਨਾਲ ਜੁੜੀ ਕੋਈ ਸਮੱਸਿਆ ਹੋ ਜਾਂਦੀ ਹੈ , ਤਾਂ ਉਸ ਨੂੰ ਜ਼ਿੰਦਗੀ ਭਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਖਾਣ ਪੀਣ ਤੋਂ ਲੈ ਕੇ ਵਜ਼ਨ ਉਠਾਉਣ ਤੱਕ ਖਾਸ ਤੌਰ ਤੇ ਧਿਆਨ ਰੱਖਣਾ ਪੈਂਦਾ ਹੈ । ਲੀਵਰ ਖਰਾਬ ਹੋਣ ਦਾ ਪਤਾ ਅਕਸਰ ਉਸ ਸਮੇਂ ਤੱਕ ਚੱਲਦਾ ਹੈ ਜਦੋਂ ਤੱਕ 80% ਲੀਵਰ ਡੈਮੇਜ ਹੋ ਚੁੱਕਿਆ ਹੁੰਦਾ ਹੈ । ਲੀਵਰ ਖਰਾਬ ਹੋਣ ਤੋਂ ਪਹਿਲਾਂ ਸਾਡਾ ਸਰੀਰ ਕਈ ਸੰਕੇਤ ਦਿੰਦਾ ਹੈ । ਜਿਵੇਂ ਅੱਖਾਂ ਵਿਚ ਪੀਲਾਪਨ , ਸਰੀਰ ਪੀਲਾ ਪੈ ਜਾਣਾ , ਮੂੰਹ ਵਿੱਚੋਂ ਬਦਬੂ ਆਉਣਾ , ਯੂਰਿਨ ਦਾ ਰੰਗ ਪੀਲਾ ਹੋਣਾ । ਇਹ ਸਾਡੇ ਸਰੀਰ ਵਿੱਚ ਬਾਈਲ ਜੂਸ ਵਧ ਜਾਣ ਕਾਰਨ ਹੁੰਦਾ ਹੈ ।


ਲੀਵਰ ਖਰਾਬ ਹੋਣ ਦੇ ਸੰਕੇਤ

ਉਲਟੀ ਆਉਣਾ

ਪੇਟ ਦੇ ਨਿਚਲੇ ਹਿੱਸੇ ਵਿੱਚ ਸੋਜ ਅਤੇ ਦਰਦ ਰਹਿਣਾ

ਨੀਂਦ ਨਾ ਆਉਣਾ

ਬੁਖਾਰ ਰਹਿਣਾ

ਮੂੰਹ ਦਾ ਸਵਾਦ ਖਰਾਬ ਹੋਣਾ

ਭੁੱਖ ਨਾ ਲੱਗਣਾ

ਲੀਵਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਘਰੇਲੂ ਨੁਸਖੇ

ਲੋਕੀ ਅਤੇ ਧਨੀਆਂ

ਲੋਕੀਂ ਅਤੇ ਧਨੀਏ ਨੂੰ ਕੱਟ ਕੇ ਇਸ ਦਾ ਜੂਸ ਬਣਾ ਲਓ ਅਤੇ ਹਲਦੀ , ਨਿੰਬੂ , ਕਾਲਾ ਨਮਕ ਅਤੇ ਗਿਲੋਅ ਦਾ ਜੂਸ ਮਿਲਾ ਕੇ ਰੋਜ਼ਾਨਾ ਇਕ ਗਲਾਸ ਜੂਸ ਦਾ ਸੇਵਨ ਕਰੋ । ਜੇਕਰ ਤੋਂ ਅਸੀਂ 7 ਦਿਨ ਤੱਕ ਰੋਜ਼ਾਨਾ ਖਾਲੀ ਪੇਟ ਇਸ ਦਾ ਸੇਵਨ ਕਰਦੇ ਹੋ ਤਾਂ ਲੀਵਰ ਦੀ ਸਫਾਈ ਹੋ ਜਾਂਦੀ ਹੈ ਅਤੇ ਹਰ ਸਮੱਸਿਆ ਦੂਰ ਹੋ ਜਾਂਦੀ ਹੈ ।

ਕਿਸ਼ਮਿਸ਼

ਰਾਤ ਨੂੰ ਕਿਸ਼ਮਿਸ਼ ਪਾਣੀ ਵਿੱਚ ਭਿਉਂ ਕੇ ਰੱਖੋ । ਸਵੇਰ ਸਮੇਂ ਇਹ ਕਿਸ਼ਮਿਸ਼ ਖਾ ਲਓ ਅਤੇ ਇਨ੍ਹਾਂ ਦਾ ਪਾਣੀ ਪੀ ਲਓ । ਇਹ ਲੀਵਰ ਸਾਫ ਕਰਨ ਲਈ ਮਦਦ ਕਰਦਾ ਹੈ । 4 ਦਿਨ ਤੱਕ ਲਗਾਤਾਰ ਇਸ ਨੁਸਖੇ ਦਾ ਸੇਵਨ ਕਰਨ ਨਾਲ ਲੀਵਰ ਦੀ ਸਾਰੀ ਗੰਦਗੀ ਸਾਫ ਹੋ ਜਾਂਦੀ ਹੈ ।

ਅਜਵਾਈਣ ਦਾ ਪਾਣੀ

50 ਗ੍ਰਾਮ-ਅਜਵਾਇਣ

ਇੱਕ ਲੀਟਰ-ਪਾਣੀ

ਇੱਕ ਲੀਟਰ ਪਾਣੀ ਵਿੱਚ 50 ਗ੍ਰਾਮ ਅਜਵਾਇਣ ਚੰਗੀ ਤਰ੍ਹਾਂ ਉਬਾਲੋ ਜਦੋਂ ਪਾਣੀ ਇੱਕ ਗਿਲਾਸ ਰਹਿ ਜਾਵੇ ਤਾਂ ਇਸ ਨੂੰ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਪੀਓ । ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਲੀਵਰ ਦੀ ਸਮੱਸਿਆ ਨਹੀਂ ਹੋਵੇਗੀ । ਅਜਵਾਇਨ ਦਾ ਪਾਣੀ ਪੀਣ ਨਾਲ ਬਦਹਜ਼ਮੀ , ਗੈਸ ਅਤੇ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ । ਕਿਉਂਕਿ ਇਹ ਪਾਣੀ ਪੀਣ ਨਾਲ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ । ਧੰਨਵਾਦ