Breaking

Tuesday 18 May 2021

ਲੀਵਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਘਰੇਲੂ ਨੁਸਖੇ



 ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ ਕਿਸੇ ਵੀ ਇਨਸਾਨ ਨੂੰ ਜੇਕਰ ਲੀਵਰ ਨਾਲ ਜੁੜੀ ਕੋਈ ਸਮੱਸਿਆ ਹੋ ਜਾਂਦੀ ਹੈ , ਤਾਂ ਉਸ ਨੂੰ ਜ਼ਿੰਦਗੀ ਭਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਖਾਣ ਪੀਣ ਤੋਂ ਲੈ ਕੇ ਵਜ਼ਨ ਉਠਾਉਣ ਤੱਕ ਖਾਸ ਤੌਰ ਤੇ ਧਿਆਨ ਰੱਖਣਾ ਪੈਂਦਾ ਹੈ । ਲੀਵਰ ਖਰਾਬ ਹੋਣ ਦਾ ਪਤਾ ਅਕਸਰ ਉਸ ਸਮੇਂ ਤੱਕ ਚੱਲਦਾ ਹੈ ਜਦੋਂ ਤੱਕ 80% ਲੀਵਰ ਡੈਮੇਜ ਹੋ ਚੁੱਕਿਆ ਹੁੰਦਾ ਹੈ । ਲੀਵਰ ਖਰਾਬ ਹੋਣ ਤੋਂ ਪਹਿਲਾਂ ਸਾਡਾ ਸਰੀਰ ਕਈ ਸੰਕੇਤ ਦਿੰਦਾ ਹੈ । ਜਿਵੇਂ ਅੱਖਾਂ ਵਿਚ ਪੀਲਾਪਨ , ਸਰੀਰ ਪੀਲਾ ਪੈ ਜਾਣਾ , ਮੂੰਹ ਵਿੱਚੋਂ ਬਦਬੂ ਆਉਣਾ , ਯੂਰਿਨ ਦਾ ਰੰਗ ਪੀਲਾ ਹੋਣਾ । ਇਹ ਸਾਡੇ ਸਰੀਰ ਵਿੱਚ ਬਾਈਲ ਜੂਸ ਵਧ ਜਾਣ ਕਾਰਨ ਹੁੰਦਾ ਹੈ ।


ਲੀਵਰ ਖਰਾਬ ਹੋਣ ਦੇ ਸੰਕੇਤ

ਉਲਟੀ ਆਉਣਾ

ਪੇਟ ਦੇ ਨਿਚਲੇ ਹਿੱਸੇ ਵਿੱਚ ਸੋਜ ਅਤੇ ਦਰਦ ਰਹਿਣਾ

ਨੀਂਦ ਨਾ ਆਉਣਾ

ਬੁਖਾਰ ਰਹਿਣਾ

ਮੂੰਹ ਦਾ ਸਵਾਦ ਖਰਾਬ ਹੋਣਾ

ਭੁੱਖ ਨਾ ਲੱਗਣਾ

ਲੀਵਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਘਰੇਲੂ ਨੁਸਖੇ

ਲੋਕੀ ਅਤੇ ਧਨੀਆਂ

ਲੋਕੀਂ ਅਤੇ ਧਨੀਏ ਨੂੰ ਕੱਟ ਕੇ ਇਸ ਦਾ ਜੂਸ ਬਣਾ ਲਓ ਅਤੇ ਹਲਦੀ , ਨਿੰਬੂ , ਕਾਲਾ ਨਮਕ ਅਤੇ ਗਿਲੋਅ ਦਾ ਜੂਸ ਮਿਲਾ ਕੇ ਰੋਜ਼ਾਨਾ ਇਕ ਗਲਾਸ ਜੂਸ ਦਾ ਸੇਵਨ ਕਰੋ । ਜੇਕਰ ਤੋਂ ਅਸੀਂ 7 ਦਿਨ ਤੱਕ ਰੋਜ਼ਾਨਾ ਖਾਲੀ ਪੇਟ ਇਸ ਦਾ ਸੇਵਨ ਕਰਦੇ ਹੋ ਤਾਂ ਲੀਵਰ ਦੀ ਸਫਾਈ ਹੋ ਜਾਂਦੀ ਹੈ ਅਤੇ ਹਰ ਸਮੱਸਿਆ ਦੂਰ ਹੋ ਜਾਂਦੀ ਹੈ ।

ਕਿਸ਼ਮਿਸ਼

ਰਾਤ ਨੂੰ ਕਿਸ਼ਮਿਸ਼ ਪਾਣੀ ਵਿੱਚ ਭਿਉਂ ਕੇ ਰੱਖੋ । ਸਵੇਰ ਸਮੇਂ ਇਹ ਕਿਸ਼ਮਿਸ਼ ਖਾ ਲਓ ਅਤੇ ਇਨ੍ਹਾਂ ਦਾ ਪਾਣੀ ਪੀ ਲਓ । ਇਹ ਲੀਵਰ ਸਾਫ ਕਰਨ ਲਈ ਮਦਦ ਕਰਦਾ ਹੈ । 4 ਦਿਨ ਤੱਕ ਲਗਾਤਾਰ ਇਸ ਨੁਸਖੇ ਦਾ ਸੇਵਨ ਕਰਨ ਨਾਲ ਲੀਵਰ ਦੀ ਸਾਰੀ ਗੰਦਗੀ ਸਾਫ ਹੋ ਜਾਂਦੀ ਹੈ ।

ਅਜਵਾਈਣ ਦਾ ਪਾਣੀ

50 ਗ੍ਰਾਮ-ਅਜਵਾਇਣ

ਇੱਕ ਲੀਟਰ-ਪਾਣੀ

ਇੱਕ ਲੀਟਰ ਪਾਣੀ ਵਿੱਚ 50 ਗ੍ਰਾਮ ਅਜਵਾਇਣ ਚੰਗੀ ਤਰ੍ਹਾਂ ਉਬਾਲੋ ਜਦੋਂ ਪਾਣੀ ਇੱਕ ਗਿਲਾਸ ਰਹਿ ਜਾਵੇ ਤਾਂ ਇਸ ਨੂੰ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਪੀਓ । ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਲੀਵਰ ਦੀ ਸਮੱਸਿਆ ਨਹੀਂ ਹੋਵੇਗੀ । ਅਜਵਾਇਨ ਦਾ ਪਾਣੀ ਪੀਣ ਨਾਲ ਬਦਹਜ਼ਮੀ , ਗੈਸ ਅਤੇ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ । ਕਿਉਂਕਿ ਇਹ ਪਾਣੀ ਪੀਣ ਨਾਲ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ । ਧੰਨਵਾਦ

No comments:

Post a Comment